ਸੰਵਿਧਾਨ ਨੂੰ ਤੋੜਨਾ ਕਾਂਗ੍ਰੇਸ ਦੇ ਡੀਐਨਏ ਵਿੱਚ ਸ਼ਾਮਲ- ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਆਪਣੀ ਰਾਜਨੀਤਿਕ ਇੱਛਾ ਸ਼ਕਤੀ ਪੂਰੀ ਕਰਨ ਲਈ ਆਮ ਜਨਤਾ ‘ਤੇ ਕੀਤੇ ਗਏ ਜ਼ੁਲਮ, ਅਪਾਤਕਾਲ ਦੌਰਾਨ ਸੰਵਿਧਾਨ ਅਤੇ ਲੋਕਤੰਤਰ ਨੂੰ ਇੱਕ ਵਾਰ ਵੀ ਯਾਦ ਨਹੀਂ ਕੀਤਾ ਗਿਆ
ਸੰਵਿਧਾਨ ਦੀ ਰੱਖਿਆ ਦੀ ਗੱਲ ਕਰਨ ਵਾਲਿਆਂ ਦੀ ਪੀਢਿਆਂ ਨੇ ਵੀ ਕਦੇ ਸੰਵਿਧਾਨ ਦਾ ਸਨਮਾਣ ਨਹੀਂ ਕੀਤਾ- ਨਾਇਬ ਸਿੰਘ ਸੈਣੀ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 2014 ਤੋਂ ਬਾਅਦ ਪਿਛਲੇ 11 ਸਾਲਾਂ ਵਿੱਚ ਦੇਸ਼ ਸੰਵਿਧਾਨ ਅਨੁਸਾਰ ਚਲਿਆ ਅਤੇ ਅਸਲ ਮਾਇਨੇ ਵਿੱਚ ਅਜਾਦ ਭਾਰਤ ਨੂੰ ਲੋਕਾਂ ਨੇ ਵੇਖਿਆ- ਮੁੱਖ ਮੰਤਰੀ
ਚੰਡੀਗੜ੍ਹ,( ਜਸਟਿਸ ਨਿਊਜ਼ ) ਹਰਿਆਣਾਠ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਪੱਖ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਵਿਧਾਨ ਨੂੰੰ ਤੋੜਨਾ ਕਾਂਗ੍ਰੇਸ ਦੇ ਡੀਐਨਏ ਵਿੱਚ ਸ਼ਾਮਲ ਹੈ ਅਤੇ ਉਹ ਸੰਵਿਧਾਨ ਨੂੰ ਬਚਾਉਣ ਦੀ ਅਪੀਲ ਦਿੰਦੇ ਹਨ। ਜਦੋਂਕਿ ਉਹ ਅੱਜ ਵੀ ਉਨ੍ਹਾਂ ਦੀ ਸਰਕਾਰ ਬਨਣ ਦੀ ਧਾਰਾ -370 ਨੂੰ ਵਾਪਿਸ ਲਿਆਉਣ ਜਿਹੇ ਬਿਆਨ ਦੇ ਕੇ ਵੀ ਸੰਵਿਧਾਨ ਨੂੰ ਕੁਚਲਣ ਦਾ ਯਤਨ ਕਰ ਰਹੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 2014 ਤੋਂ ਬਾਅਦ ਪਿਛਲੇ 11 ਸਾਲਾਂ ਵਿੱਚ ਦੇਸ਼ ਸੰਵਿਧਾਨ ਅਨੁਸਾਰ ਚਲਿਆ ਅਤੇ ਅਸਲ ਮਾਇਨੇ ਵਿੱਚ ਅਜਾਦ ਭਾਰਤ ਨੂੰ ਲੋਕਾਂ ਨੇ ਵੇਖਿਆ ਹੈ।
ਮੁੱਖ ਮੰਤਰੀ ਅੱਜ ਕਰਨਾਲ ਵਿੱਚ ਭਾਰਤੀ ਲੋਕਤੰਤਰ ਦਾ ਕਾਲਾ ਅਧਿਆਏ- ਦੇਸ਼ ਵਿੱਚ ਅਪਾਤਕਾਲ ਲਗਾਏ ਜਾਣ ਦੇ 50 ਸਾਲ ਪੂਰੇ ਹੋਣ ‘ਤੇ ਸੰਵਿਧਾਨ ਹੱਤਿਆ ਦਿਵਸ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਸਾਡਾ ਦੇਸ਼ ਅੰਗਰੇਜਾਂ ਦੀ ਗੁਲਾਮੀ ਨੂੰ ਝੇਲ ਰਿਹਾ ਸੀ, ਉਸ ਸਮੇ ਸਾਡੇ ਦੇਸ਼ ਦੇ ਨਾਇਕਾਂ ਨੇ ਆਪਣਾ ਬਲਿਦਾਨ ਦਿੱਤਾ ਤਾਂ ਜੋ ਆਉਣ ਵਾਲੀ ਪੀਢਿਆਂ ਖੁਲੀ ਹਵਾ ਵਿੱਚ ਸਾਂਹ ਲੈਅ ਸਕਣ। ਪਰ ਉਸ ਸਮੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਦੇਸ਼ ਇੱਕ ਅਜਿਹੇ ਦੌਰ ਨੂੰ ਵੀ ਵੇਖੇਗਾ, ਜਦੋਂ ਪਵਿਤੱਰ ਸੰਵਿਧਾਨ ਦੀ ਹੱਤਿਆ ਕੀਤੀ ਜਾਵੇਗੀ।
ਆਪਣੀ ਰਾਜਨੀਤਿਕ ਇੱਛਾ ਸ਼ਕਤੀ ਪੂਰੀ ਕਰਨ ਲਈ ਆਮ ਜਨਤਾ ‘ਤੇ ਕੀਤੇ ਗਏ ਜ਼ੁਲਮ
ਮੁੱਖ ਮੰਤਰੀ ਨੇ ਕਿਹਾ ਕਿ 25 ਜੂਨ ਦਾ ਦਿਨ ਅਸੀ ਸਾਰਿਆਂ ਨੂੰ ਯਾਦ ਕਰਾਉਂਦਾ ਹੈ ਕਿ ਉੁਸ ਸਮੇ ਕਿਵੇਂ ਰਾਤ ਦੇ 12 ਵਜੇ ਸਰਕਾਰ ਵੱਲੋਂ ਅਮਰਜੈਂਸੀ ਦਾ ਆਦੇਸ਼ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਜ਼ੁਲਮ ਦਿੰਦੇ ਹੋਏ ਫੜਿਆ ਗਿਆ ਜਾਂਦਾ ਹੈ। ਉਨ੍ਹਾਂ ‘ਤੇ ਕੀਤੇ ਗਏ ਅੱਤਿਆਚਾਰਾਂ ਨਾਲ ਅੱਜ ਵੀ ਸਾਡੇ ਰੋਂਗਟੇ ਖੜੇ ਹੋ ਜਾਂਦੇ ਹਨ। ਇਹ ਆਦੇਸ਼ ਉਸ ਸਰਕਾਰ ਦੀ ਆਪਣੀ ਰਾਜਨੀਤਿਕ ਇੱਛਾ ਸ਼ਕਤੀ ਪੂਰੀ ਕਰਨ ਲਈ ਕੀਤਾ ਗਿਆ ਸੀ। ਦੇਸ਼ ਦੇ ਪਵਿਤੱਰ ਸੰਵਿਧਾਨ ਨੂੰ ਆਪਣੇ ਸਵਾਰਥ ਲਈ ਕੁਚਲ ਦਿੱਤਾ ਗਿਆ। ਐਮਰਜੈਂਸੀ ਦੌਰਾਨ ਸੰਵਿਧਾਨ ਅਤੇ ਲੋਕਤੰਤਰ ਨੂੰ ਇੱਕ ਵਾਰ ਵੀ ਯਾਦ ਨਹੀਂ ਕੀਤਾ ਗਿਆ। ਕਿਸ ਤਰ੍ਹਾਂ ਨੇਤਾਵਾਂ ਅਤੇ ਆਪਣੀ ਆਵਾਜ ਬੁਲੰਦ ਕਰਨ ਵਾਲੇ ਲੇਖਕਾਂ ‘ਤੇ ਜ਼ੁਲਮ ਕੀਤੇ ਗਏ, ਉਨ੍ਹਾਂ ਨੂੰ ਜੋਲਾਂ ਵਿੱਚ ਬੰਦ ਕਰ ਦਿੱਤਾ ਗਿਆ, ਤਾਂ ਜੋ ਉਹ ਸਰਕਾਰ ਦੇ ਵਿਰੁਧ ਕੁੱਝ ਨਾ ਲਿਖ ਸਕਣ।
ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਅੰਗਰੇਜਾਂ ਤੋਂ ਅਜਾਦ ਹੋਇਆ ਤਾਂ ਦੇਸ਼ ਵਿੱਚ ਛੋਟੀ-ਛੋਟੀ 562 ਰਿਯਾਸਤਾਂ ਸੀ ਅਤੇ ਉਨ੍ਹਾਂ ਰਿਯਾਸਤਾਂ ਨੂੰ ਇੱਕਜੁਟ ਹੋ ਕੇ ਕੰਮ ਕਰਨ ਦਾ ਕੰਮ ਕੀਤਾ। ਸਿਰਫ਼ ਇੱਕ ਰਿਯਾਸਤ ਦੀ ਜਿੰਮੇਵਾਰੀ ਪੰਡਿਤ ਜਵਾਹਰਲਾਲ ਨੇਹਿਰੂ ਨੂੰ ਸੌਂਪੀ ਗਈ ਸੀ, ਜਿਸ ਦਾ ਨਤੀਜਾ ਸਭ ਜਾਣਦੇ ਹਨ।
ਸੰਵਿਧਾਨ ਦੀ ਰੱਖਿਆ ਦੀ ਗੱਲ ਕਰਨ ਵਾਲਿਆਂ ਦੀ ਪੀਢਿਆਂ ਨੇ ਵੀ ਕਦੇ ਸੰਵਿਧਾਨ ਦਾ ਸਨਮਾਣ ਨਹੀਂ ਕੀਤਾ
ਮੁੱਖ ਮੰਤਰੀ ਨੇ ਕਿਹਾ ਕਿ ਕਾਂਗੇ੍ਰਸ ਨੇ ਕਦੇ ਵੀ ਸਨਮਾਨ ਨਹੀਂ ਕੀਤਾ ਅਤੇ ਉਨ੍ਹਾਂ ਦੇ ਯੁਵਰਾਜ ਲੋਕਤੰਤਰ ਦੇ ਮੰਦਰ ਸੰਸਦ ਵਿੱਚ ਖੜੇ ਹੋ ਕੇ ਦੇਸ਼ ਸਾਹਮਣੇ ਬਿਲ ਨੂੰ ਫਾੜ ਕੇ ਸੰਵਿਧਾਨ ਦੀ ਬੇਇੱਜਤੀ ਕਰਦਾ ਹੈ। ਸੰਵਿਧਾਨ ਦੀ ਰੱਖਿਆ ਦੀ ਗੱਲ ਕਰਨ ਵਾਲੀ ਦੀ ਪੀਢਿਆਂ ਨੇ ਵੀ ਕਦੇ ਸੰਵਿਧਾਨ ਦਾ ਸਨਮਾਣ ਨਹੀਂ ਕੀਤਾ। ਕਾਂਗੇ੍ਰਸ ਦੀ ਗਲਤ ਨੀਤੀਆਂ ਕਾਰਨ ਅੱਜ ਲੋਕਾਂ ਨੇ ਕਾਂਗੇ੍ਰਸ ਨੂੰ ਸਾਫ਼ ਕਰ ਦਿੱਤਾ ਹੈ।
ਦੇਸ਼ ਵਿੱਚ ਇੱਕ ਪ੍ਰਧਾਨ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨੇ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸਾਕਾਰ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਸ ਸਮੇ ਦੀ ਸਰਕਾਰ ਨੇ ਜੰਮੂ -ਕਸ਼ਮੀਰ ਦੇ ਅੰਦਰ ਜਾਣ ਲਈ ਪਰਮਿਟ ਪ੍ਰਥਾ ਸ਼ੁਰੂ ਕੀਤੀ। ਸਰਕਾਰ ਦੀ ਕੀ ਸੋਚ ਸੀ ਕਿ ਉਸ ਹਿੱਸੇ ਨੂੰ ਦੇਸ਼ ਤੋਂ ਵੱਖ ਕਰਨਾ ਚਾਹੁੰਦੇ ਸਨ। ਪਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਪਰਮਿਟ ਪ੍ਰਥਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਦੇਸ਼ ਵਿੱਚ ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚਲਣਗੇ। ਉਹ ਯਾਤਰਾ ਲੈਅ ਕੇ ਚਲ ਪਏ ਅਤੇ ਬਿਨਾ ਪਰਮਿਟ ਦੇ ਜੰਮੂ ਕਸ਼ਮੀਰ ਵਿੱਚ ਚਲੇ ਗਏ। ਆਪਣੀ ਕੁਰਬਾਨੀ ਦੇ ਕੇ ਪਰਮਿਟ ਪ੍ਰਥਾ ਨੂੰ ਸਮਾਪਤ ਕੀਤਾ ਗਿਆ। ਪਰ ਉਸ ਤੋਂ ਬਾਅਦ ਵੀ ਲੰਮੇ ਸਮੇ ਤੱਕ ਇਸ ਦੇਸ਼ ਦੋ ਪ੍ਰਧਾਨ, ਦੋ ਸੰਵਿਧਾਨ ਅਤੇ ਦੋ ਨਿਸ਼ਾਨ ਚਲਦੇ ਰਹੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਧਾਰਾ-370 ਨੂੰ ਖ਼ਤਮ ਕਰ ਇੱਕ ਪ੍ਰਧਾਨ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੁ ਸੁਪਨੇ ਨੂੰ ਪੂਰਾ ਕੀਤਾ।
2047 ਤੱਕ ਕ੍ਰਾਂਤੀਕਾਰੀ ਵੀਰਾਂ ਦੇ ਸੁਪਨੇ ਦਾ ਭਾਰਤ ਬਣਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਅਜਾਦ ਭਾਰਤ ਤੋਂ ਬਾਅਦ ਜਿਸ ਗਤੀ ਨਾਲ ਦੇਸ਼ ਅੱਗੇ ਵੱਧਣਾ ਚਾਹੀਦਾ ਸੀ, ਉਸ ਗਤੀ ਨਾਲ ਨਹੀਂ ਵਧਿਆ। ਕਾਂਗੇ੍ਰਸ ਦੇ 55 ਸਾਲ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਦੇ 11 ਸਾਲ ਦੇ ਕਾਰਜਕਾਲ ਵਿੱਚ ਵਿਕਸਿਤ ਭਾਰਤ ਦੇ ਫਾਸਲੇ ਨੂੰ ਸਾਫ਼ ਵੇਖਿਆ ਜਾ ਸਕਦਾ ਹੈ। ਪਰ ਕਾਂਗੇ੍ਰਸ ਨੂੰ ਇਹ ਫਾਸਲਾ ਨਜ਼ਰ ਨਹੀਂ ਆ ਰਿਹਾ, ਉਹ ਤਾਂ ਸਿਰਫ਼ ਸੰਵਿਧਾਲ ਦੀ ਕਿਤਾਬ ਲੈਅ ਕੇ ਘੁੱਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਬਦਲਿਆ ਹੈ ਅਤੇ ਗਤੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੰਕਲਪ ਲਿਆ ਹੈ ਕਿ ਜਦੋਂ ਅਜਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਭਾਰਤ ਵਿਕਸਿਤ ਰਾਸ਼ਟਰ ਬਣੇ। ਇਸ ਸੰਕਲਪ ਦੀ ਸਿੱਧੀ ਵਿੱਚ ਦੇਸ਼ ਦੇ ਹਰ ਵਿਅਕਤੀ ਦੇ ਯੋਗਦਾਨ ਦੀ ਲੋੜ ਹੈ।
ਲੋਕਤੰਤਰ ਸਿਰਫ਼ ਚੌਣਾਂ ਜਿੱਤਣ ਅਤੇ ਸਰਕਾਰ ਬਨਾਉਣ ਤੱਕ ਸੀਮਿਤ ਨਹੀਂ, ਸਗੋਂ ਇੱਕ ਜੀਵਨਸ਼ੈਲੀ, ਇੱਕ ਅਣਮੁੱਲੀ ਪ੍ਰਣਾਲੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਚੌਣਾਂ ਜਿੱਤਣ ਅਤੇ ਸਰਕਾਰ ਬਨਾਉਣ ਤੱਕ ਸੀਮਿਤ ਨਹੀਂ, ਸਗੋਂ ਇੱਕ ਜੀਵਨਸ਼ੈਲੀ, ਇੱਕ ਅਣਮੁੱਲੀ ਪ੍ਰਣਾਲੀ ਹੈ। ਉਨ੍ਹਾਂ ਨੇ ਕਿਹਾ ਕਿ ਬੁਜ਼ੁਰਗਾਂ ਨੂੰ 25 ਜੂਨ 1975 ਨੂੰ ਐਲਾਨੀ ਅਮਰਜੈਂਸੀ ਬਾਰੇ ਆਉਣ ਵਾਲੀ ਪੀਢਿਆਂ ਨੰੂੰੰ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਸਾਨੂੰ ਆਪਣੇ ਮਹਾਪੁਰਖਾਂ ਦੀ ਜੈਅੰਤੀ ਨੂੰ ਮਨਾਉਣ ਦਾ ਮੌਕਾ ਮਿਲਾ ਤਾਂ ਜੋ ਅਸੀ ਉਨ੍ਹਾਂ ਦੇ ਜੀਵਨ ਨੂੰ ਯਾਦ ਕਰ ਸਕਣ, ਜੋ ਉਨ੍ਹਾਂ ਨੇ ਜ਼ੁਲਮ ਸਹੇ ਹਨ ਦੇਸ਼ ਦੀ ਰੱਖਿਆ ਅਤੇ ਮਨੁੱਖਤਾ ਦੀ ਰੱਖਿਆ ਲਈ, ਉਹ ਕਹਾਣਿਆਂ ਨਾਲ ਆਉਣ ਵਾਲੀ ਪੀਢੀ ਨੂੰ ਜਾਣੂ ਕਰਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਯਾਦ ਸਮਾਰੋਹ ਸਿਰਫ਼ ਅਤੀਤ ਨੂੰ ਯਾਦ ਕਰਨ ਲਈ ਨਹੀਂ ਹੈ ਸਗੋਂ ਸਾਨੂੰ ਭਵਿੱਖ ਨੂੰ ਤਿਆਰ ਕਰਨ ਦਾ ਮੌਕਾ ਹੈ। ਸਾਨੂੰ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਕਰਨਾ ਹੈ ਜਿੱਥੇ ਲੋਕਤੰਤਰ ਹਮੇਸ਼ਾ ਫਲਦਾ ਫੂਲਦਾ ਰਵੇ, ਸਵਤੰਤਰਤਾ ਦੀ ਲੌਅ ਹਮੇਸ਼ਾ ਜਗਦੀ ਰਵੇ ਅਤੇ ਭਾਰਤ ਇੱਕ ਮਜਬੂਤ ਅਤੇ ਜੀਵੰਤ ਲੋਕਤੰਤਰ ਵੱਜੋਂ ਦੁਨਿਆ ਵਿੱਚ ਹਮੇਸ਼ਾ ਚਮਕਦਾ ਰਵੇ।
ਇਸ ਮੌਕੇ ‘ਤੇ ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਸ੍ਰੀ ਭਗਵਾਨ ਦਾਸ ਕਬੀਰਪੰਥੀ, ਕਰਨਾਲ ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ, ਸਾਬਕਾ ਮੰਤਰੀ ਸ੍ਰੀ ਸ਼ੀਸ਼ਪਾਲ ਮਹਿਤਾ, ਸਰਦਾਰ ਤ੍ਰਿਲੋਚਨ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
ਸਲਸਵਿਹ/2025
Leave a Reply